About Khalsa Parchar Mission

ਇਕ ਅਜਿਹਾ ਸਕੂਲ ਜਿਸ ਵਿਚ ਪੜ੍ਹਨ ਵਾਲੇ ਬਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ । ਇਹ ਸਕੂਲ ਸੰਨ 2014 ਚ ਆਰੰਭ ਕੀਤਾ ਗਿਆ । ਉਸ ਸਮੇਂ ਇਸ ਵਿੱਚ ਸਿਰਫ 6 ਬੱਚਿਆਂ ਨੇ ਦਾਖਲਾ ਲਿਆ ਬੱਚੇ ਵੀ ਉਹ ਜਿਹੜੇ ਕਿ 6-7 ਸਾਲ ਦੇ ਹੋ ਗਏ ਸੀ ਪਰ ਸਕੂਲ ਨਹੀ ਸੀ ਜਾ ਰਹੇ । ਭਾਰਤ ਨਗਰ ਰਸੂਲਪੁਰ ਸੈਦਾਂ ਪਟਿਆਲਾ ਵਿਖੇ ਖੁਲਿਆਂ ਇਹ ਸਕੂਲ ਹੁਣ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ । ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਨਹੀ ਪੜਾ ਸਕਦੇ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੂਲ ਵਿਚ ਉਚ ਮਿਆਰ ਦੀ ਪੜਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ । ਇਸ ਸਮੇ ਇਹ ਸਕੂਲ ਪੰਜਵੀਂ ਜਮਾਤ ਤੱਕ ਪਹੁੰਚ ਚੁੱਕਾ ਹੈ । ਇਸ ਸਕੂਲ ਵਿੱਚ ਪੜ੍ਹ ਰਹੇ ਕਿਸੇ ਵੀ ਬੱਚੇ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ ।ਖਾਲਸਾ ਪ੍ਰਚਾਰ ਮਿਸ਼ਨ ( ਰਜਿ ) ਪਟਿਆਲਾ ਦਾ ਮੁੱਖ ਟਿਚਾ ਇਸ ਸਕੂਲ ਨੂੰ +2 ਤੱਕ ਲਿਜਾਣਾ ਅਤੇ CBSE ਦੀ ਮਾਨਤਾ ਦਿਵਾਉਣੀ ਹੈ । ਭਾਈ ਰਵਿੰਦਰ ਸਿੰਘ ਰਾਜ ਅਤੇ ਭਾਈ ਹਰਪ੍ਰੀਤ ਸਿੰਘ ਰਾਜ ਪਟਿਆਲਾ ਵਾਲਿਆਂ ਵਲੋਂ ਬੜੀ ਮਿਹਨਤ ਅਤੇ ਸ਼ੌਕ ਨਾਲ ਇਸ ਸਕੂਲ ਦੀ ਚੜਦੀਕਲਾ ਲਈ ਨਿਤਾ – ਪ੍ਰਤੀ ਕੋਈ ਨਾ ਕੋਈ ਕਾਰਜ ਚਲਦੇ ਰਹਿੰਦੇ ਹਨ , ਤਾਂ ਕਿ ਵੱਧ ਤੋਂ ਵੱਧ ਲੋੜਵੰਧ ਬੱਚੇ ਇਸ ਸਕੂਲ ਵਿੱਚ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਗੁਰਮਤਿ ਦੇ ਰਾਹ ਤੇ ਚਲ ਕੇ ਕੌਮ ਦਾ ਨਾਮ ਉੱਚਾ ਕਰਨ । ਕੇਵਲ ਬੱਚੇ ਹੀ ਨਹੀ ਬੱਚਿਆਂ ਦੇ ਮਾਤਾ – ਪਿਤਾ ਨੂੰ ਵੀ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਇਸ ਸਕੂਲ ਵਿੱਚ ਕੀਤੇ ਜਾਂਦੇ ਹਨ ।

ਗੁਰੂ ਪਿਆਰਿਓ ਇਸ ਸਕੂਲ ਵਿਚ ਪੜ੍ਹਨ ਵਾਲੇ ਬਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ ਪਰ ਮਾਇਆ ਤੋਂ ਬਗੈਰ ਵੀ ਕੰਮ ਚਲਣਾ ਨਹੀ ਇਸ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਦਸਵੰਧ ਆਪਾਂ ਸਾਰੇ ਕਢਦੇ ਹੀ ਹਾਂ ਇਸ ਸਕੂਲ ਨੂੰ ਹੋਰ ਅੱਗੇ ਵਧਾਉਣ ਲਈ ਆਪ ਜੀ ਆਪਣੇ ਦਸਵੰਧ ਵਿੱਚੋਂ ਥੋੜਾ ਜਿਹਾ ਦਸਵੰਧ ਦੇ ਕੇ ਖਾਲਸਾ ਪ੍ਰਚਾਰ ਮਿਸ਼ਨ ਦਾ ਸਾਥ ਦਿਓ ਅਤੇ ਗੁਰੂ ਸਾਹਿਬ ਜੀ ਦੇ ਕਥਨ “ਵਿਚ ਦੁਨੀਆਂ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ॥” ਅਨੁਸਾਰ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ । ਦਸਵੰਧ ਭੇਜਣ ਲਈ ਬੈਂਕ ਅਕਾਂਉਂਟ ਨੰਬਰ ਇਸ ਵੈੱਬਸਾਈਟ ਵਿੱਚ ਵਿਸਥਾਰ ਪੂਰਵਕ ਦਿਤੇ ਗਏ ਹਨ ਜੀ । ਆਪ ਜੀ 300 ਰੁਪਏ ਮਹੀਨਾ ਦਸਵੰਧ ਦੇ ਕੇ ਸੰਸਥਾ ਦੇ ਪੱਕੇ ਮੈਂਬਰ ਬਣੋ ਜੀ ।

Our Main Objective

Gurmat promotion, spreading education and helping the poor and needy.

Today, in this era of science where on one hand man has progressed so fast but on the other he has fallen to the bottom in terms of Spirituality. To uplift humanity, Shri Guru Nanak Dev Sahib Ji’s preachings have to be spread across all over. Khalsa Parchar Mission is committed to do this and therefore we work door – to – door to spread this message.

ਮੁੱਖ ਉੱਦੇਸ਼

ਗੁਰਮਤਿ ਪ੍ਰਚਾਰ, ਵਿਦਿਆ ਪ੍ਰਸਾਰ ਅਤੇ ਲੋੜਵੰਧਾਂ ਦੀ ਮਦਦ ਕਰਨਾ ਹੈ।

ਅੱਜ ਦੇ ਇਸ ਸਾਇੰਸ ਦੇ ਯੁੱਗ ਵਿੱਚ ਜਿਥੇ ਇਨਸਾਨ ਤੱਰਕੀ ਦੇ ਸਿਖਰ ਤੇ ਪਹੁੱਚ ਚੁੱਕਾ ਹੈ ਉਥੇ ਅਧਿਆਤਮਿਕ ਪੱਖੋਂ ਬਹੁਤ ਹੇਠਾਂ ਗਿਰ ਚੁੱਕਾ ਹੈ।ਅਧਿਆਤਮਿਕ ਪੱਖੋਂ ਗਿਰੇ ਹੋਏ ਇਨਸਾਨ ਨੂੰ ਉੱਚਾ ਚੁੱਕਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤੋਂ ਜਾਣੂ ਕਰਵਾਉਣਾ ਅਤਿ ਜਰੂਰੀ ਹੈ ।।ਇਸੇ ਆਸ਼ੇ ਨੂੰ ਮੂੱਖ ਰਖਦਿਆਂ ਖਾਲਸਾ ਪ੍ਰਚਾਰ ਮਿਸ਼ਨ (ਰਜਿ:) ਪਟਿਆਲਾ ਵੱਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਘਰ-ਘਰ ਪਹੁੱਚਾਉਣ ਲਈ ਅਨੇਕਾਂ ਯਤਨ ਕੀਤੇ ਜਾਂਦੇ ਹਨ।