Khalsa Mission Public School

In today’s time, a common man can not afford to give quality education to their children. Keeping this is mind, Khalsa Prachar Mission has started free education for all the needy students. Khalsa Mission School is based on CBSE pattern and is opened at 369/6 Bharat Nagar, Rasulpur Saidan, Patiala. We offer totally free education along with spiritual education and have No entry fee, no monthly fees.

A school in which no fee is charged from the students. This school was started in 2014. At that time, only 6 children were enrolled in it, children who were 6-7 years old but were not going to school. This school opened at Bharat Nagar Rasulpur Saidan Patiala is now working as a beacon of light for children. Those families who do not teach their children The children of those families who can afford it are given high standard education absolutely free in this school. At this time, this school has reached the fifth standard. No fee of any kind is charged from any child studying in this school. The main objective of Khalsa Prachar Mission (Raj) Patiala is to take this school to +2 and get CBSE recognition. Bhai Ravinder Singh Raj and Bhai Harpreet Singh Raj Patiala People work hard and passionately for the development of this school, so that more and more needy children can stand on their own feet after studying in this school and follow the path of Guru Mati. To raise the name of Efforts are made in this school to connect not only the children but also the parents of the children with Guru Mati.Dear Gurus, no fee of any kind is charged from the children studying in this school, but the work cannot be done even without Maya, so it is requested at your feet that we all collect tithes to further develop this school. By donating a little tithe from your tithe, support the Khalsa preaching mission and follow the words of Guru Sahib ji, “In the world, save the world”. I can sit in the dargah.” Please get the happiness of Guru Ghar accordingly. Bank account numbers for remittance of tithe are given in detail in this website. Please become a permanent member of the organization by paying 300 rupees per month.

ਖਾਲਸਾ ਮਿਸ਼ਨ ਪਬਲਿਕ ਸਕੂਲ

ਅਜ ਦੇ ਇਸ ਮਹਿੰਗਾਈ ਦੇ ਸਮੇਂ ਵਿੱਚ ਇਕ ਆਮ ਇਨਸਾਨ ਲਈ ਆਪਣੇ ਬਚਿੱਆਂ ਨੂੰ ਪੜਾ੍ਹਉਣਾਂ ਬਹੁਤ ਔਖਾ ਹੈ ਜਿਸ ਕਾਰਨ ਉਨਾਂ੍ਹ ਦੇ ਬੱਚੇ ਉੱਚ ਮਿਆਰ ਦੀ ਪੜਾ੍ਹਈ ਹਾਸਲ ਨਹੀ ਕਰ ਸਕਦੇ।ਸਤਿਗੂਰੂ ਜੀ ਦੀ ਮੇਹਰ ਅਤੇ ਆਪ ਜੀ ਦੇ ਸਹਿਯੋਗ ਨਾਲ ਇਸ ਸਕੂਲ ਵਿੱਚ ਗਰੀਬ ਪਰਿਵਾਰਾਂ ਦੇ ਬਚਿੱਆਂ ਨੂੰ ਉੱਚ ਪੱਧਰ ਦੀ ਪੜਾ੍ਹਈ ਬਿੱਲਕੁਲ ਫਰੀ ਕਰਵਾਈ ਜਾਂਦੀ ਹੈ।

369/6 ਭਾਰਤ ਨਗਰ, ਰਸੂਲਪੁਰ ਸੈਦਾਂ ਪਟਿਆਲਾ ਵਿਖੇ ਇਹ ਸਕੂਲ ਖੋਲਿਆ ਗਿਆ ਹੈ। ਇਸ ਵਿੱਚ ਬਚਿੱਆਂ ਨੂੰ ਬਿਲਕੁਲ ਮੁਫਤ ਸੰਸਾਰਕ ਅਤੇ ਅਧਿਆਤਮਿਕ ਪੜ੍ਹਾਈ ਕਰਵਾਈ ਜਾਂਦੀ ਹੈ। ।

ਕੋਈ ਦਾਖਲਾ ਫੀਸ ਨਹੀ, ਕੋਈ ਮਹੀਨਾਵਾਰੀ ਫੀਸ ਨਹੀ।

ਲੋੜਵੰਧਾਂ ਲਈ ਬਿਲਕੁੱਲ ਮੁਫਤ ਪੜ੍ਹਾਈ ਕਰਵਾਈ ਜਾਏਗੀ।

ਇਕ ਅਜਿਹਾ ਸਕੂਲ ਜਿਸ ਵਿਚ ਪੜ੍ਹਨ ਵਾਲੇ ਬਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ। ਇਹ ਸਕੂਲ ਸੰਨ 2014 ਚ ਆਰੰਭ ਕੀਤਾ ਗਿਆ ਉਸ ਸਮੇ ਇਸ ਵਿੱਚ ਸਿਰਫ 6 ਬੱਚਿਆਂ ਨੇ ਦਾਖਲਾ ਲਿਆ ਬੱਚੇ ਵੀ ਉਹ ਜਿਹੜੇ ਕਿ 6-7 ਸਾਲ ਦੇ ਹੋ ਗਏ ਸੀ ਪਰ ਸਕੂਲ ਨਹੀ ਸੀ ਜਾ ਰਹੇ। ਭਾਰਤ ਨਗਰ ਰਸੂਲਪੁਰ ਸੈਦਾਂ ਪਟਿਆਲਾ ਵਿਖੇ ਖੁਲਿਆਂ ਇਹ ਸਕੂਲ ਹੁਣ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ।ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਨਹੀ ਪੜ੍ਹਾ ਸਕਦੇ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੂਲ ਵਿਚ ਉਚ ਮਿਆਰ ਦੀ ਪੜ੍ਹਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ। ਇਸ ਸਮੇ ਇਹ ਸਕੂਲ ਪੰਜਵੀ ਕਲਾਸ ਤੱਕ ਪਹੁੰਚ ਚੁੱਕਾ ਹੈ। ਇਸ ਸਕੂਲ ਵਿੱਚ 160 ਬੱਚੇ ਪੜ੍ਹ ਰਹੇ ਹਨ ਕਿਸੇ ਵੀ ਬੱਚੇ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ ।ਖਾਲਸਾ ਪ੍ਰਚਾਰ ਮਿਸ਼ਨ (ਰਜਿ:)ਪਟਿਆਲਾ ਦਾ ਮੁੱਖ ਟਿਚਾ ਇਸ ਸਕੂਲ ਨੂੰ +2 ਤੱਕ ਲਿਜਾਣਾ ਅਤੇ CBSE ਦੀ ਮਾਨਤਾ ਦਿਵਾਉਣੀ ਹੈ । ਭਾਈ ਰਵਿੰਦਰ ਸਿੰਘ ਰਾਜ ਅਤੇ ਭਾਈ ਹਰਪ੍ਰੀਤ ਸਿੰਘ ਰਾਜ ਪਟਿਆਲਾ ਵਾਲਿਆਂ ਵਲੋਂ ਬੜੀ ਮਿਹਨਤ ਅਤੇ ਸ਼ੌਕ ਨਾਲ ਇਸ ਸਕੂਲ ਦੀ ਚੜਦੀਕਲਾ ਲਈ ਨਿਤਾ-ਪ੍ਰਤੀ ਕੋਈ ਨਾ ਕੋਈ ਕਾਰਜ ਚਲਦੇ ਰਹਿੰਦੇ ਹਨ, ਤਾਂ ਕਿ ਵੱਧ ਤੋਂ ਵੱਧ ਲੋੜਵੰਧ ਬੱਚੇ ਇਸ ਸਕੂਲ ਵਿੱਚ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਗੁਰਮਤਿ ਦੇ ਰਾਹ ਤੇ ਚਲ ਕੇ ਕੌਮ ਦਾ ਨਾਮ ਉੱਚਾ ਕਰਨ । ਕੇਵਲ ਬੱਚੇ ਹੀ ਨਹੀ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਇਸ ਸਕੂਲ ਵਿੱਚ ਕੀਤੇ ਜਾਂਦੇ ਹਨ।

ਗੁਰੁ ਪਿਆਰਿਓ ਇਸ ਸਕੂਲ ਵਿਚ ਪੜ੍ਹਨ ਵਾਲੇ ਬਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ ਪਰ ਮਾਇਆ ਤੋਂ ਬਗੈਰ ਵੀ ਕੰਮ ਚਲਣਾਂ ਨਹੀ ਇਸ ਲਈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਦਸਵੰਧ ਆਪਾਂ ਸਾਰੇ ਕਢਦੇ ਹੀ ਹਾਂ ਇਸ ਸਕੂਲ ਨੂੰ ਹੋਰ ਅੱਗੇ ਵਧਾਉਣ ਲਈ ਆਪ ਜੀ ਆਪਣੇ ਦਸਵੰਧ ਵਿੱਚੋਂ ਥੋੜਾ ਜਿਹਾ ਦਸਵੰਧ ਦੇ ਕੇ ਖਾਲਸਾ ਪ੍ਰਚਾਰ ਮਿਸ਼ਨ ਦਾ ਸਾਥ ਦਿਓ ਅਤੇ ਗੁਰੂ ਸਾਹਿਬ ਜੀ ਦੇ ਕਥਨ “ਵਿਚਿ ਦੁਨੀਆਂ ਸੇਵ ਕਮਾਈਐ॥ਤਾ ਦਰਗਹ ਬੈਸਣ ਪਾਈਐ॥” ਅਨੁਸਾਰ ਗੁਰੁ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ ।

ਦਸਵੰਧ ਭੇਜਣ ਲਈ ਬੈਂਕ ਅਕਾਂਉਂਟ ਨੰਬਰ ਇਸ ਵੈਬਸਾਈਟ ਵਿੱਚ ਵਿਸਥਾਰ ਪੂਰਵਕ ਦਿਤੇ ਗਏ ਹਨ ਜੀ। ਆਪ ਜੀ ੩੦੦ ਰੁਪਏ ਮਹੀਨਾ ਦਸਵੰਧ ਦੇ ਕੇ ਸੰਸਥਾ ਦੇ ਪੱਕੇ ਮੈਂਬਰ ਬਣੋਂ ਜੀ।

Bank A/C Details

Punjab National Bank

Branch Tripuri Patiala
A/C Name Khalsa Parchar Mission
AC/NO 07192191039884
Ifsc Code PUNB0071910
Swift code PUNBINBBDTH

Idbi Bank

Branch Tripuri Patiala
A/C Name Khalsa Parchar Mission
AC/NO 0267104000048994
Ifsc Code IBKL0000267
Micr 147259003