Parivar Jod Samagam

The Khalsa Prachar Mission Patiala is running with your support and we are really thankful to you. We would like to inform you that the mission has started a new project – Parivar Jod Samagam.

When ever any devotee organizes a religious ceremony in their home, they have so many works to do that they can’ sit and listen to Gurbani. Keeping this in mind, we have started Parivar Jod Samagam

Parivar Jod Samagam is held every Saturday night from 8:00 to 9:00 pm in different homes .

We have kept few rules if you want to do a Parivar Jod Samagam:-

1. During Parivar Jod Samagam you do not have any Langar.

2. Not to invite too many people, only your family, relatives and neighbor .

3. No Langar for even Kirtani Jatha

4. Reciting Gurbani by keeping in mind the divine presence of Sri Guru Granth Sahib Ji

5. Only Karhah Prashad is to be prepared

The reason for all these rules is that the family can listen ad connect with Naam Simran and Gurbani for 1 hour instead of running here and there to organize Langar and other formalities.

So you are requested by the mission that you take responsibility and organize a Parivar Jod Samagam at your home so that you can also connect with Waheguru Ji.

Note :The purpose of this program is that you and others connect with Waheguru Ji.

This is totally free and any money which is collected during Parivar Jod Samagam is spent totally on Khalsa Prachar Mission’s activities.

ਪਰਿਵਾਰ ਜੋੜ ਸਮਾਗਮ:

ਆਪ ਜੀ ਦੇ ਸਹਿਯੋਗ ਨਾਲ ਜੋ ਖਾਲਸਾ ਪ੍ਰਚਾਰ ਮਿਸ਼ਨ (ਰਜ਼ਿ:) ਸੰਸਥਾ ਚੱਲ ਰਹੀ ਹੈ ਉਸ ਲਈ ਅਸੀ ਆਪ ਜੀ ਅਤਿ ਧੰਨਵਾਦ ਕਰਦੇ ਹਾਂ। ਆਪ ਜੀ ਨੂੰ ਦਸਿਆ ਜਾਂਦਾ ਹੈ ਕਿ ਮਿਸ਼ਨ ਵੱਲੋਂ ਇਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ । ਜਿਸ ਪ੍ਰੋਜੈਕਟ ਦਾ ਨਾਮ ਹੈ ਪਰਿਵਾਰ ਜੋੜ ਸਮਾਗਮ।

ਗੁਰੂ ਪਿਆਰਿਉ, ਜਦੋਂ ਅਸੀ ਆਪਣੇ ਘਰ ਵਿੱਚ ਕੋਈ ਧਾਰਮਿਕ ਸਮਾਗਮ ਕਰਵਾਉਦੇ ਹਾਂ ਤਾਂ ਅਸੀ ਆਪਣੇ ਸਾਕ-ਸਬੰਧੀਆਂ ਬਲਾਉਂੇਦੇ ਹਾਂ।ਫਿਰ ਲੰਗਰ ਆਦਿ ਦਾ ਵੀ ਪ੍ਰਬੰਧ ਕਰਦੇ ਹਾਂ। ਪਰ ਗੁਰੂ ਪਿਆਰਿਉ,ਜਿਹੜਾ ਪਰਿਵਾਰ ਸਮਾਗਮ ਕਰਵਾਉਂਦਾ ਹੈ ਉਸ ਪਰਿਵਾਰ ਤੇ ਜਿੰਮੇਵਾਰੀ ਇੰਨੀ ਵੱਧ ਜਾਂਦੀ ਹੈ ਕਿ ਉਹ ਪਰਿਵਾਰ ਨਾਮ ਬਾਣੀ ਨਾਲ ਨਹੀਂ ਜੁੜ ਸਕਦਾ।

ਸੋ ਗੁਰੂ ਪਿਆਰਿਉ ਇਸੇ ਗਲ ਨੂੰ ਧਿਆਨ ‘ਚ” ਰਖਦਿਆਂ ਟਰੱਸਟ ਵੱਲੋਂ ਪਰਿਵਾਰ ਜੋੜ ਸਮਾਗਮ ਆਰੰਭ ਕੀਤਾ ਗਿਆ ਹੈ।

ਇਹ ਸਮਾਗਮ ਹਰ ਸ਼ਨੀਵਾਰ ਰਾਤ ੮:੦੦ ਤੋਂ ੯:੦੦ ਵਜੇ ਤੱਕ ਅਲੱਗ-ਅਲੱਗ ਘਰਾਂ ਵਿੱਚ ਕੀਤੇ ਜਾਦੇ ਹਨ ।

ਇਹ ਸਮਾਗਮ ਕਰਵਾਉਣ ਵਾਲੇ ਪਰਿਵਾਰ ਲਈ ਸੰਸਥਾ ਵੱਲੋਂ ਕੁਝ ਸ਼ਰਤਾਂ ਰਖੀਆਂ ਗਈਆਂ ਹਨ ਜੋ ਇਸ ਪ੍ਰਕਾਰ ਹਨ
੧. ਸਮਾਗਮ ਦੌਰਾਨ ਆਪ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਲੰਗਰ ਨਹੀ ਕਰਨਾ।
੨. ਸਮਾਗਮ ਦੌਰਾਨ ਬਹੁਤਾ ਇੱਕਠ ਨਹੀ ਕਰਨਾ, ਕੇਵਲ ਸਾਰਾ ਪਰਿਵਾਰ ਜਾਂ ਆਂਢੀ-ਗੁਆਂਢੀ ਹੋਣ।
੩. ਕੀਰਤਨ ਕਰਨ ਵਾਲੇ ਜਥੇ ਲਈ ਵੀ ਲੰਗਰ ਆਦਿ ਦਾ ਕੋਈ ਪ੍ਰਬੰਧ ਨਹੀ ਕਰਨਾ।
੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਨਾਮ-ਬਾਣੀ ਨਾਲ ਜੁੜਨਾ ਹੈ।
੫. ਕੇਵਲ ਕੜ੍ਹਾ ਪ੍ਰਸ਼ਾਦਿ ਦੀ ਦੇਗ ਤਿਆਰ ਕਰਨੀ ਹੈ।
ਇਨ੍ਹਾ ਸਭ ਗੱਲਾਂ ਦਾ ਕਾਰਨ ਇਹ ਹੈ ਕਿ ਸਾਰਾ ਪਰਿਵਾਰ ਬੇ-ਚਿੰਤ ਹੋ ਕੇ ਇੱਕ ਘੰਟਾ ਨਾਮ-ਬਾਣੀ ਨਾਲ ਜੁੜ ਸਕੇ।

ਸੋ ਆਪ ਜੀ ਨੂੰ ਮਿਸ਼ਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਵੀ ਇਸ ਸਮਾਗਮ ਦੀ ਸੇਵਾ ਲਉ ਤਾਂ ਜੋ ਸਾਰਾ ਪਰਿਵਾਰ ਨਾਮ ਨਾਲ ਜੋੜ ਸਕੀਏ।

ਨੋਟ: ਇਸ ਪ੍ਰੋਗਰਾਮ ਦਾ ਮਨੋਰਥ, ਆਪ ਜੁੜਨਾ ਅਤੇ ਹੋਰਾਂ ਨੂੰ ਜੋੜਨਾ ਹੈ।
ਇਹ ਪ੍ਰੋਗਰਾਮ ਜਥੇ ਵੱਲੋਂ ਨਿਸ਼ਕਾਮ ਕੀਤਾ ਜਾਂਦ ਹੈ। ਜੋ ਵੀ ਮਾਇਆ ਆਉਂਦੀ ਹੈ ਉਹ ਸਾਰੀ ਮਿਸ਼ਨ ਦੇ ਕਾਰਜਾਂ ਤੇ ਲਾਈ ਜਾਂਦੀ ਹੈ।